ਟੀਕਾਕਰਣ ਤੁਹਾਡੀ ਸਿਹਤ ਦੀ ਰੱਖਿਆ ਕਰਨ ਦਾ ਇਕ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ। ਵੈਕਸੀਨਾਂ ਬਿਮਾਰੀ ਦੇ ਖਿਲਾਫ ਸੁਰੱਖਿਆ ਵਿਕਸਿਤ ਕਰਨ ਲਈ ਸਰੀਰ ਦੀਆਂ ਕੁਦਰਤੀ ਰੱਖਿਆਵਾਂ ਨਾਲ ਕੰਮ ਕਰਦੀਆਂ ਹਨ। ਕੋਵਿਡ-19 ਵੈਕਸੀਨਾਂ ਤੁਹਾਡੇ ਸਰੀਰ ਦੇ ਇਮਿਊਨ ਸਿਸਟਮ ਨੂੰ ਕੋਵਿਡ-19 ਦਾ ਕਾਰਨ ਬਣਨ ਵਾਲੇ ਵਾਇਰਸ ਨੂੰ ਪਛਾਣਨ ਅਤੇ ਉਨ੍ ਹਾਂ ਨਾਲ ਲੜਨ ਲਈ ਨਿਰਦੇਸ਼ ਦਿੰਦੀਆਂ ਹਨ।